ਤੇਰਾ ਚੂੜ੍ਹਾ ਵੀ ਲਾਲ ਤੇਰਾ ਚੋਲਾ ਵੀ ਲਾਲ

ਤੇਰਾ ਚੂੜ੍ਹਾ ਵੀ ਲਾਲ ਤੇਰਾ ਚੋਲਾ ਵੀ ਲਾਲ,
ਤੇਰਾ ਲਾਲੋ ਲਾਲ ਸ਼ਿੰਗਾਰ ਨੀ ਮਾਂ ।
ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ ॥

ਤੇਰੇ ਮੰਦਿਰ ਆਵਾਂਗੇ,
ਤੇਰੇ ਚਰਨ ਧੁਆਵਾਂਗੇ ।
ਤੇਰੇ ਚਰਨਾਂ ਨਾਲ ਕਰਨਾ ਏ ਪਿਆਰ ਨੀ ਮਾਂ ॥
ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ...

ਤੇਰੇ ਮੰਦਿਰ ਆਵਾਂਗੇ,
ਤੈਨੂੰ ਹਾਰ ਪਹਿਨਾਵਾਂਗੇ ।
ਸੋਹਣਾ ਲੱਗੇ ਗਲੇ ਵਿਚ ਹਾਰ ਨੀ ਮਾਂ ॥
ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ...

ਤੇਰੇ ਮੰਦਿਰ ਆਵਾਂਗੇ,
ਤੇਰੀ ਜੋਤ ਜਗਾਵਾਂਗੇ ।
ਪੈਂਦੀ ਚਾਰੇ ਪਾਸੇ ਜਿਸਦੀ ਚਮਕਾਰ ਨੀ ਮਾਂ ॥
ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ...

ਤੇਰੇ ਮੰਦਿਰ ਆਵਾਂਗੇ,
ਤੈਨੂੰ ਤਿਲਕ ਲਗਾਵਾਂਗੇ ।
ਤੇਰੇ ਤਿਲਕ ਦੀ ਪਵੇ ਲਿਸ਼ਕਾਰ ਨੀ ਮਾਂ ॥
ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ...

ਤੇਰੇ ਮੰਦਿਰ ਆਵਾਂਗੇ,
ਤੈਨੂੰ ਭੋਗ ਲਗਾਵਾਂਗੇ ।
ਤੇਰੀ ਹੋ ਰਹੀ ਜੈ ਜੈਕਾਰ ਨੀ ਮਾਂ ॥
ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ...
download bhajan lyrics (950 downloads)