ਕੁੰਡਾ ਖੋਲ ਮੇਰੀ ਜਗਦੰਬੇ

ਕੁੰਡਾ ਖੋਲ ਮੇਰੀ ਜਗਦੰਬੇ ਲੰਬੀਆਂ ਬਾਂਹਵਾਂ ਕਰਕੇ ।
ਲੰਬੀਆਂ ਬਾਂਹਵਾਂ ਕਰਕੇ ਠੰਡੀਆਂ ਛਾਂਵਾਂ ਕਰਕੇ ॥
ਕੁੰਡਾ ਖੋਲ ਮੇਰੀ ਜਗਦੰਬੇ...

ਮੈਂ ਤਾਂ ਜਾਣਾ ਮਾਤਾ ਦੇ ਮੰਦਿਰ, ਚਾਹੇ ਕਰਦੇ ਜੇਲਾਂ ਅੰਦਰ ।
ਚਾਹੇ ਕਰਦੇ ਜੇਲਾਂ ਅੰਦਰ, ਤਾਲਾ ਲੱਗਦਾ ਨਹੀਂਓ ॥
ਕੁੰਡਾ ਖੋਲ ਮੇਰੀ ਜਗਦੰਬੇ...

ਮੈਂ ਤਾਂ ਜਾਣਾ ਮਾਤਾ ਦੇ ਦੁਆਰ, ਚਾਹੇ ਮਾਰ ਦੇਵੇ ਤਲਵਾਰ ।
ਚਾਹੇ ਮਾਰ ਦੇਵੇ ਤਲਵਾਰ, ਸਾਨੂੰ ਲੱਗਦੀ ਨਹੀਂਓ ॥
ਕੁੰਡਾ ਖੋਲ ਮੇਰੀ ਜਗਦੰਬੇ...

ਮੈਂ ਤਾਂ ਜਾਣਾ ਮਾਤਾ ਦੇ ਕੋਲ, ਚਾਹੇ ਮਾਰ ਦੇਵੇ ਪਿਸਤੌਲ ।
ਚਾਹੇ ਮਾਰ ਦੇਵੇ ਪਿਸਤੌਲ, ਗੋਲੀ ਲੱਗਦੀ ਨਹੀਂਓ ॥
ਕੁੰਡਾ ਖੋਲ ਮੇਰੀ ਜਗਦੰਬੇ...
download bhajan lyrics (719 downloads)