ਮੈਨੂੰ ਪਾਰ ਲਗਾ ਦੇ ਮਾਂ ਮੈਂ ਤਾਂ ਮਿੰਨਤਾਂ ਤੇਰੀਆਂ ਕਰਦੀ

ਮੈਨੂੰ ਪਾਰ ਲਗਾ ਦੇ ਮਾਂ, ਮੈਂ ਤਾਂ ਮਿੰਨਤਾਂ ਤੇਰੀਆਂ ਕਰਦੀ
ਮੇਰੀ ਆਸ ਪੁਚਾ ਦੇ ਮਾਂ, ਮੈਂ ਤਾਂ ਨੌਕਰ ਤੇਰੇ ਦਰ ਦੀ
ਮੈਨੂੰ ਪਾਰ ਲਗਾ ਦੇ ਮਾਂ...

ਇੱਕ ਸੱਚਾ ਤੇਰਾ ਦੁਆਰਾ ਏ, ਭਗਤਾਂ ਨੂੰ ਲਗਦਾ ਪਿਆਰਾ ਏ
ਡੁੱਬਦੇ ਨੂੰ  ਮਿਲੇ ਕਿਨਾਰਾ ਏ, ਨਾਲੇ ਖਾਲੀ ਝੋਲੀਆਂ ਭਰਦੀ
ਮੈਨੂੰ ਪਾਰ ਲਗਾ ਦੇ ਮਾਂ...

ਦੁਨੀਆਂ ਤੋਂ ਸ਼ਾਨ ਨਿਰਾਲੀ ਮਾਂ, ਤੈਨੂੰ ਕਹਿੰਦੇ ਸ਼ੇਰਾਂ ਵਾਲੀ ਮਾਂ
ਕਰੇ ਸਭਨਾ ਦੀ ਰੱਖਵਾਲੀ ਮਾਂ,ਬੱਚਿਆਂ ਦੇ ਦੁੱਖੜੇ ਹਰਦੀ
ਮੈਨੂੰ ਪਾਰ ਲਗਾ ਦੇ ਮਾਂ...

ਧਿਆਨੂੰ ਨੇ ਤੈਨੂੰ ਧਿਆਇਆ ਸੀ, ਘੋੜੇ ਦਾ ਸੀਸ ਮਿਲਾਇਆ ਸੀ
ਤੂੰ ਉਸਦਾ ਮਾਣ ਵਧਾਇਆ ਸੀ,ਅੜ੍ਹ ਭੰਨੀ ਰਾਜੇ ਅਕਬਰ ਦੀ
ਮੈਨੂੰ ਪਾਰ ਲਗਾ ਦੇ ਮਾਂ...

ਜੇ ਨਜ਼ਰ ਮੇਹਰ ਦੀ ਹੋ ਜਾਵੇ, ਦੱਸ ਮਾਏ ਤੇਰਾ ਕੀ ਜਾਵੇ
ਵਿਜੇ ਸ਼ਰਮਾ ਤੈਨੂੰ ਮਾਂ ਧਿਆਵੈ, ਤੂੰ ਸਭ ਤੇ ਮੇਹਰਾਂ ਕਰਦੀ
ਮੈਨੂੰ ਪਾਰ ਲਗਾ ਦੇ ਮਾਂ...
download bhajan lyrics (1081 downloads)