रूस ना जावीं मोहन मेरे जीवन मेरा सहारे तेरे

ਰੁੱਸ ਨਾ ਜਾਵੀਂ ਮੋਹਨ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਮੋਹਨ ਮੇਰੇ...

ਚੰਗੇ ਮਾੜੇ ਅਸੀਂ ਹਾਂ ਤੇਰੇ, ਮਾਫ ਤੂੰ ਕਰਦੇ ਅਵਗੁਣ ਮੇਰੇ
ਹੱਥ ਰਹੇ ਤੇਰਾ ਸਿਰ ਤੇ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਮੋਹਨ ਮੇਰੇ...

ਆਪਣੇ ਪਰਾਏ ਤਾਹਨੇ ਮਾਰਦੇ, ਵਾਸਤੇ ਤੈਨੂੰ ਮੇਰੇ ਪਿਆਰ ਦੇ
ਆਪਣਾ ਬਣਾ ਲੈ ਪ੍ਰੀਤਮ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਮੋਹਨ ਮੇਰੇ...

ਤੂੰ ਰੁੱਸਿਆ ਤੇ ਕਿਸ ਦਰ ਜਾਵਾਂ, ਹਾਲ ਦਿਲਾਂ ਦਾ ਕਿਸਨੂੰ ਸੁਣਾਵਾਂ
ਕੌਣ ਸੁਣੇਗਾ ਦੁੱਖੜੇ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਮੋਹਨ ਮੇਰੇ...

ਮੇਰਾ ਜੀਵਨ ਕਾਹਦਾ ਜੀਵਨ, ਤੇਰੀ ਯਾਦ ਬਿਨਾ ਜੋ ਬੀਤੇ,
ਮੇਰੀ ਨਿਭ ਜਾਵੇ ਦਰ ਤੇ ਤੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਮੋਹਨ ਮੇਰੇ...

रूस ना जावीं मोहन मेरे, जीवन मेरा सहारे तेरे

चंगे माड़े असीं हां तेरे, माफ़ तू करदे अवगुण मेरे
हाथ रहे तेरा सर ते मेरे, जीवन मेरा सहारे तेरे
रूस ना जावीं मोहन मेरे...

अपने पराये ताने मारदे, वास्ते तैनू मेरे प्यार दे
अपना बना ले प्रीतम मेरे, जीवन मेरा सहारे तेरे
रूस ना जावीं मोहन मेरे...

तू रुसेया ते किस दर जावां, हाल दिलां दा किसनू सुनवा
कौन सुनेगा दुखड़े मेरे, जीवन मेरा सहारे तेरे
रूस ना जावीं मोहन मेरे...

मेरा जीवन काहदा जीवन, तेरी याद बिना जो बीते,
मेरी निभ जावे दर ते तेरे, जीवन मेरा सहारे तेरे
रूस ना जावीं मोहन मेरे...
download bhajan lyrics (1960 downloads)