ਮਾਏ ਨੀ ਮਾਏ

ਮਾਏ ਨੀ ਮਾਏ ਛਿੱਟੇ ਮੇਹਰਾਂ ਵਾਲੇ ਮਾਰ ਦੇ,
ਤੇਰੇ ਹੱਥ ਡੋਰ ਸਾਡੀ ਤੂੰਹੀਓਂ ਸਾਨੂੰ ਤਾਰ ਦੇ।
ਮਾਏ ਨੀ ਮਾਏ...

ਜਵਾਲਾ ਦੇਵੀ ਨਾਮ ਹੈ ਤੇਰਾ
ਜੋਤਾਂ ਦੇ ਵਿੱਚ ਵਾਸ ਹੈ ਤੇਰਾ
ਜੋਤਾਂ ਵਿੱਚੋਂ ਨਿਕਲ ਕੇ ਮਾਂਵਾਂ ਵਾਲਾ ਪਿਆਰ ਦੇ।
ਮਾਏ ਨੀ ਮਾਏ...

ਨੈਣਾ ਦੇਵੀ ਨਾਮ ਹੈ ਤੇਰਾ
ਨੈਣਾ ਦੇ ਵਿੱਚ ਵਾਸ ਹੈ ਤੇਰਾ
ਨੈਣਾ ਵਿੱਚੋਂ ਨਿਕਲ ਕੇ ਦੁੱਖੜੇ ਮੇਰੇ ਹਾਰ ਦੇ।
ਮਾਏ ਨੀ ਮਾਏ...

ਵੈਸ਼ਨੋ  ਦੇਵੀ ਨਾਮ ਹੈ ਤੇਰਾ
ਪਿੰਡੀਆਂ ਦੇ ਵਿੱਚ ਵਾਸ ਹੈ ਤੇਰਾ
ਪਿੰਡੀਆਂ ਵਿੱਚੋਂ ਨਿਕਲ ਕੇ ਬੱਚਿਆਂ ਵਾਲਾ ਪਿਆਰ  ਦੇ।
ਮਾਏ ਨੀ ਮਾਏ...

ਚਿੰਤਪੁਰਨੀ  ਨਾਮ ਹੈ ਤੇਰਾ
ਮੂਰਤੀਆਂ  ਵਿੱਚ ਵਾਸ ਹੈ ਤੇਰਾ
ਮੂਰਤੀਆਂ ਚੋਂ ਨਿਕਲ ਕੇ ਚਿੰਤਾ ਮੇਰੀ ਹਾਰ ਦੇ।
ਮਾਏ ਨੀ ਮਾਏ...

Added by: Simmy
download bhajan lyrics (1021 downloads)