ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...
ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ
ਇਹ ਲੋਰੀ ਸ਼੍ਰੀਧਰ ਨੂੰ ਦਿੱਤੀ, ਕੰਜਕ ਬਣਕੇ ਕ੍ਰਿਪਾ ਕੀਤੀ
ਭਰੇ ਖਜ਼ਾਨੇ ਦਾਤੀ -२
ਵੰਡਦੀ ਖੈਰਾਂ ਦੀਆਂ ਭਰ ਭਰ ਝੋਲੀਆਂ
ਲੋਰੀਆਂ...
ਧਿਆਨੂੰ ਤੇ ਮਾਂ ਕਰਮ ਕਮਾਇਆ, ਆਪਣੇ ਚਰਨਾਂ ਦੇ ਨਾਲ ਲਾਇਆ
ਦਾਤੀ ਗਲ ਨਾਲ ਲਾਉਂਦੀ -२
ਵੇਖਲਾ ਮਾਂ ਤੇ ਸੁੱਟ ਕੇ ਡੋਰੀਆਂ
ਲੋਰੀਆਂ...
ਮਾਂ ਦੇ ਨਾਂ ਦੀ ਜੋਤ ਜਗਾ ਲੈ, ਜਿੰਦਗੀ ਮਾਂ ਦੇ ਨਾਂ ਲਿਖਵਾ ਲੈ
ਆਜਾ ਮਾਂ ਦੇ ਦਰ ਤੇ-२
ਭਗਤਾਂ ਚੜ੍ਹ ਕੇ ਮੰਦਰ ਦੀਆਂ ਪੋੜੀਆਂ
ਲੋਰੀਆਂ...
ਰਾਜੂ ਵੀ ਹਰੀਪੁਰੀਆ ਲਿਖਦਾ, ਹਰ ਥਾਂ ਮਾਂ ਦਾ ਰੂਪ ਹੈ ਦਿਸਦਾ
ਦਰ ਸਲੀਮ ਵੀ ਗਾਵੇ -२
ਸਭ ਤੇ ਮਾਂ ਦੀਆਂ ਰਹਿਮਤਾਂ ਹੋ ਰਹੀਆਂ
ਲੋਰੀਆਂ...
Uploaded by : ਅਭੀ ਬਾਂਸਲ ਰਾਮਪੁਰਾ
(98039 -04007)