बुढ्डा लगदा तेरा ऐ गौरां तेरा लाढा

नि गोरा तेनु व्याहन आया व्याहन आया जेह्दा लाडा,
ओह बाप तेरे दा हानी लगदा,
कम होया ऐ बड़ा माडा बुढ्डा लगदा ऐ,
गोरा तेरा लाडा बुढ्डा लगदा ऐ,

हो मेहला तो असा देखियाँ चडके माहि तेरे दे रंग,
नि मस्ती दे विच झूमन बाराती पी पी सारे भंग,
नि नशे च टली होया माहि,
कोई पड़दा नवा पहाड़ा बुढ्डा लगदा ऐ....

नि खोरे कैसा भेस बनाया ना वेखन नु चंगा लगदा,
नि बैल दे उते बेठा चडके न घोडा मिलिया लगदा,
नि सपा दी गल पाई माला,
ओहदा गिठ गिठ लमके दाडा बुढ्डा लगदा ऐ..

नि पिंडे भसम भबुती मलके तेड लंगोट लगाया,
नि दस अड़ीये तेरा कौन विचोला तेरा जिहने साक कराया,
नि खबर लई जरा ओहदी फडके,
जिहने पाइयां नवा पुआडा बुढ्डा लगदा ऐ

नि कना दे विच विछुऐ पाए न सिर ते सेहरा सजे,
नि भुत प्रेत ने संगी साथी सब नच्दे लाडे दे आगे,
नि सहनु ता डर लगदा गोरा,
किते कर न जान उजाड़ा बुढ्डा लगदा ऐ

नि सुन लो अडियो बहुत हो गया ताह्नु सो दी एक सुनावा,
ओह देवा दा महादेव कहावे सब मंदे ओहदा बाना,
मनीष टपरिया वाला लिखदा,
सच लिखदा मनीष लिखारी मेरे स्वामी नु,
मन्दी दुनिया सारी भोले नाथ नु
गोरा तेरा लाडा बुढ्डा लगदा ऐ

ਨੀ ਗੌਰਾਂ ਤੈਨੂੰ, ਵਿਆਹਵਣ ਆਇਆ, ਵਿਆਹਵਣ ਆਇਆ, ਜੇਹੜਾ ਲਾੜ੍ਹਾ,
ਓਹ ਬਾਪ ਤੇਰੇ ਦਾ, ਹਾਣੀ ਲੱਗਦਾ,,, ll,
ਕੰਮ ਹੋਇਆ ਏ, ਬੜਾ ਮਾੜ੍ਹਾ, ਬੁੱਢੜਾ ਲੱਗਦਾ ਏ,,,
ਗੌਰਾਂ ਤੇਰਾ ਲਾੜ੍ਹਾ, ਬੁੱਢੜਾ ਲੱਗਦਾ ਏ,
ਗੌਰਾਂ ਤੇਰਾ ਲਾੜ੍ਹਾ, ਬੁੱਢੜਾ ਲੱਗਦਾ ਏ ll

ਹੋ ਮਹਿਲਾਂ ਤੋਂ ਅਸਾਂ ਦੇਖਿਆ ਚੜ੍ਹਕੇ, ਮਾਹੀ ਤੇਰੇ ਦੇ ਰੰਗ,
ਨੀ ਮਸਤੀ ਦੇ ਵਿੱਚ, ਝੂਮਣ ਬਰਾਤੀ,,, ll, ਪੀ ਪੀ ਸਾਰੇ ਭੰਗ,
ਨੀ ਨਸ਼ੇ 'ਚ ਟੱਲੀ, ਹੋਇਆ ਮਾਹੀ,,, ll,
ਕੋਈ ਪੜ੍ਹਦਾ, ਨਵਾਂ ਪਹਾੜਾ, ਬੁੱਢੜਾ ਲੱਗਦਾ ਏ,,,,,,,,

ਨੀ ਖੌਰੇ ਕੈਸਾ, ਭੇਸ ਬਣਾਇਆ, ਨਾ ਵੇਖਣ ਨੂੰ, ਚੰਗਾ ਲੱਗਦਾ,
ਨੀ ਬੈਲ ਦੇ ਉੱਤੇ, ਬੈਠਾ ਚੜ੍ਹਕੇ,,, ll, ਨਾ ਘੋੜਾ, ਮਿਲਿਆ ਲੱਗਦਾ,
ਨੀ ਸੱਪਾਂ ਦੀ ਗਲ਼, ਪਾਈ ਮਾਲਾ,,, ll,
ਓਹਦਾ ਗਿੱਠ ਗਿੱਠ, ਲੰਮਕੇ ਦਾੜ੍ਹਾ, ਬੁੱਢੜਾ ਲੱਗਦਾ ਏ,,,,,,,,

ਨੀ ਪਿੰਡੇ ਭਸਮ, ਭਬੂਤੀ ਮੱਲ੍ਹਕੇ, ਤੇੜ੍ਹ ਲੰਗੋਟ ਲਗਾਇਆ,
ਨੀ ਦੱਸ ਅੜ੍ਹੀਏ, ਤੇਰਾ ਕੌਣ ਵਿਚੋਲਾ,,, ll, ਤੇਰਾ ਜੀਹਨੇ, ਸਾਕ ਕਰਾਇਆ,
ਨੀ ਖਬਰ ਲਈਏ ਜ਼ਰਾ, ਓਹਦੀ ਫੜ੍ਹਕੇ,,, ll,
ਜੀਹਨੇ ਪਾਇਆ, ਨਵਾਂ ਪੁਆੜਾ, ਬੁੱਢੜਾ ਲੱਗਦਾ ਏ,,,,,,,,

ਨੀ ਕੰਨਾਂ ਦੇ ਵਿੱਚ, ਬਿਛੂਏ ਪਾਏ, ਨਾ ਸਿਰ ਤੇ ਸੇਹਰਾ ਸੱਜੇ,
ਨੀ ਭੂਤ ਪ੍ਰੇਤ ਨੇ, ਸੰਗੀ ਸਾਥੀ,,, ll, ਸਭ ਨੱਚਦੇ, ਲਾੜ੍ਹੇ ਦੇ ਅੱਗੇ,
ਨੀ ਸਾਨੂੰ ਤਾ ਡਰ, ਲੱਗਦਾ ਗੌਰਾਂ,,, ll,
ਕਿਤੇ ਕਰ ਨਾ, ਜਾਣ ਉਜਾੜਾ, ਬੁੱਢੜਾ ਲੱਗਦਾ ਏ,,,,,,,,

ਨੀ ਸੁਣ ਲਓ ਅੜੀਓ, ਬਹੁਤ ਹੋ ਗਿਆ, ਤੁਹਾਨੂੰ ਸੌ ਦੀ ਇੱਕ ਸੁਣਾਵਾਂ,
ਉਹ ਦੇਵਾਂ ਦਾ, ਮਹਾਂਦੇਵ ਕਹਾਵੇ,,, ll, ਸਭ ਮੰਨਦੇ, ਓਹਦਾ ਭਾਣਾ,
ਮਨੀਸ਼ ਟੱਪਰੀਆਂ, ਵਾਲਾ ਲਿੱਖਦਾ,,, ll,
ਸੱਚ ਲਿੱਖਦਾ, ਮਨੀਸ਼ ਲਿਖਾਰੀ, ਮੇਰੇ ਸਵਾਮੀ ਨੂੰ,
ਮੰਨਦੀ ਦੁਨੀਆਂ ਸਾਰੀ, ਭੋਲੇ ਨਾਥ ਨੂੰ xll
ਗੌਰਾਂ ਤੇਰਾ ਲਾੜਾ, ਬੁੱਢੜਾ ਲੱਗਦਾ ਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ


श्रेणी
download bhajan lyrics (620 downloads)