बांबे ने जिथे गऊआं चारियां

उस धरती नु लग गये ने भाग,
बांबे ने जिथे गऊआं चारियां,
लोका आउंदे दुरो करन दीदार,
बांबे ने जिथे गऊआं चारियां ,
उस धरती नु लग गये.........

ओहने वर सी शिवा दे कोलो पा लिया,
माता रतनो दा पूत अखवा लिया,
हथ जोड़ के करा मैं फरयाद,
जोगी  ने जिथे गऊआं चारियां ,
उस धरती नु लग गये.........

सोहना चेत दा महिना जदों आउंदा ऐ,
जोगी भगता नु आप बुलाउंदा ऐ,
सब बोलदे ने मूखो जय जैकार,
जोगी  ने जिथे गऊआं चारियां ,
उस धरती नु लग गये.........

धुना हेठ बोहड़ दे लाया सी,
ओहने गोरख दा मान गवाया सी,
ओथे मिलदा ऐ सब नु प्यार,
जोगी ने जिथे गऊआं चारियां ,
उस धरती नु लग गये.........

लोकी रोट प्रशाद लै के आउंदे ने,
आ के बाबा जी नु भीग लगाउन्दे ने,
सोहनी हथ जोड़ करदा पुकार,
जोगी  ने जिथे गऊआं चारियां ,
उस धरती नु लग गये.........


ਉਸ ਧਰਤੀ ਨੂੰ, ਲੱਗ ਗਏ ਨੇ ਭਾਗ,
ਬਾਬੇ/ਜੋਗੀ ਨੇ ਜਿੱਥੇ, ਗਊਆਂ ਚਾਰੀਆਂ ll
ਲੋਕਾਂ ਆਉਂਦੇ ਦੂਰੋਂ, ਕਰਨ ਦੀਦਾਰ,
ਬਾਬੇ/ਜੋਗੀ ਨੇ ਜਿੱਥੇ, ਗਊਆਂ ਚਾਰੀਆਂ ll
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,

ਓਹਨੇ ਵਰ ਸੀ, ਸ਼ਿਵਾ ਦੇ ਕੋਲੋਂ ਪਾ ਲਿਆ,
"ਮਾਤਾ ਰਤਨੋ ਦਾ, ਪੁੱਤ ਅਖਵਾ ਲਿਆ" ll
ਹੱਥ ਜੋੜ ਕੇ, ਕਰਾਂ ਮੈਂ ਫਰਿਆਦ,
ਜੋਗੀ ਨੇ ਜਿੱਥੇ, ਗਊਆਂ ਚਾਰੀਆਂ l
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,

ਸੋਹਣਾ ਚੇਤ ਦਾ ਮਹੀਨਾ, ਜਦੋਂ ਆਉਂਦਾ ਏ,
ਜੋਗੀ ਭਗਤਾਂ ਨੂੰ, ਆਪ ਬੁਲਾਉਂਦਾ ਏ ll
ਸਭ ਬੋਲਦੇ ਨੇ, ਮੁੱਖੋਂ ਜੈ ਜੈਕਾਰ,
ਜੋਗੀ ਨੇ ਜਿੱਥੇ, ਗਊਆਂ ਚਾਰੀਆਂ l
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,

ਧੂਣਾ ਹੇਠ ਬੋਹੜ ਦੇ, ਲਾਇਆ ਸੀ,
"ਓਹਨੇ ਗੋਰਖ ਦਾ, ਮਾਣ ਗਵਾਇਆ ਸੀ" ll
ਉਥੋਂ ਮਿਲਦਾ ਏ, ਸਭ ਨੂੰ ਪਿਆਰ,
ਜੋਗੀ ਨੇ ਜਿੱਥੇ, ਗਊਆਂ ਚਾਰੀਆਂ l
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,

ਲੋਕੀਂ ਰੋਟ ਪ੍ਰਸ਼ਾਦ, ਲੈ ਕੇ ਆਉਂਦੇ ਨੇ,
ਆ ਕੇ ਬਾਬਾ ਜੀ ਨੂੰ, ਭੋਗ ਲਗਾਉਂਦੇ ਨੇ ll
ਸੋਹਣੀ ਹੱਥ ਜੋੜ, ਕਰਦਾ ਪੁਕਾਰ,
ਜੋਗੀ ਨੇ ਜਿੱਥੇ, ਗਊਆਂ ਚਾਰੀਆਂ l
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (693 downloads)