माता तेरी ज्योत मैं जगावां

माता तेरी ज्योत मैं जगावा दिन रात,
तेनु चुनियाँ चडावा मेवा भोग लगावा,
मेरी कर दे तू पूरी आस,
माता तेरी ज्योत मैं जगावा दिन रात,

तेरे दर ते जो वी आ जावे,
मुह मंगियाँ मुरादा ओह पावे,
ज्योता तेरियां ते करदा जो दर्शन,
ओहदे मन दा हनेरा मिट जावे,
जिथे करदी तू सवेरा उथे मुड न होये हनेरा,
उथे रेह्न्दी सदा प्रभात,
माता तेरी ज्योत मैं जगावा दिन रात,


भूले राहियाँ नु रास्ते तू पावे,
तू ही जिउने दी जाच सिखावे,
तेरे नाम दी को जपदा है माला,
मैया किस्मत तू उसदी जगावे,
माँ तू विग्दे लाज सँवारे,
तू ही डूबदे बेड़े तारे
अपने भगता दा दे के साथ,
माता तेरी ज्योत मैं जगावा दिन रात,

उचे भवना दी शेरा वाली माता,
तेरे चरना च सारा जग रहंदा,
नंगे पेरी तेरे दर्शाना नु आवा,
तेरा मैया रखा मैं जगराता,
तेरा मंदिर है रंगीला
सारे सुखा दी है लीला,
वंडे खुशियाँ दी सब नु सोगात,
माता तेरी ज्योत मैं जगावा दिन रात,


आंबे माँ मेरिये दातिये नि,
तू है जग दी पालनहार फिर क्यों मोह माया विच फ्सेया भटक रह संसार,

महारानी कल्याणी माता करिश्मा कोई दिखा दे,
पापी हंकारियां नु तू सीधे रास्ते पा दे,
मिट जाए नफरत ते हंकार
होवे हर था प्यार ही  प्यार ,
मंगा ऐहो मैं बस खेरात ,
माता तेरी ज्योत मैं जगावा दिन रात,


ਮਾਤਾ ਤੇਰੀ ਜੋਤ ਮੈਂ, ਜਗਾਵਾਂ ਦਿਨ ਰਾਤ ll
ਤੈਨੂੰ, ਚੁੰਨੀਆਂ ਚੜ੍ਹਾਵਾਂ, ਮੇਵਾ, ਭੋਗ ਲਗਾਵਾਂ,
ਮੇਰੀ, ਕਰ ਦੇ ਤੂੰ, ਪੂਰੀ ਆਸ,  
ਮਾਤਾ ਤੇਰੀ ਜੋਤ ਮੈਂ, ਜਗਾਵਾਂ ਦਿਨ ਰਾਤ xll

ਤੇਰੇ ਦਰ ਤੇ, ਜੋ ਵੀ ਆ ਜਾਵੇ,
ਮੂੰਹ ਮੰਗੀਆਂ, ਮੁਰਾਦਾਂ ਉਹ ਪਾਵੇ l
ਜੋਤਾਂ ਤੇਰੀਆਂ ਦੇ, ਕਰਦਾ ਜੋ ਦਰਸ਼ਨ,
ਓਹਦੇ ਮਨ ਦਾ, ਹਨੇਰਾ ਮਿੱਟ ਜਾਵੇ ll
ਜਿੱਥੇ ਕਰਦੀ ਤੂੰ ਸਵੇਰਾ, ਓਥੇ ਮੁੜ ਨਾ ਹੋਏ ਹਨੇਰਾ,
ਓਥੇ ਰਹਿੰਦੀ, ਸਦਾ ਪ੍ਰਭਾਤ,
ਮਾਤਾ ਤੇਰੀ ਜੋਤ ਮੈਂ, ਜਗਾਵਾਂ ਦਿਨ ਰਾਤ xll

ਭੁੱਲੇ ਰਾਹੀਆਂ ਨੂੰ, ਰਸਤੇ ਤੂੰ ਪਾਵੇਂ,
ਤੂੰ ਹੀ ਜਿਉਣੇ ਦੀ, ਜਾਚ ਸਿਖਾਵੇਂ l
ਤੇਰੇ ਨਾਮ ਦੀ ਜੋ, ਜੱਪਦਾ ਹੈ ਮਾਲਾ,
ਮਈਆ ਕਿਸਮਤ ਤੂੰ, ਉਸਦੀ ਜਗਾਵੇ ll
ਮਾਂ ਤੂੰ ਵਿਗੜੇ, ਕਾਜ਼ ਸੰਵਾਰੇ,
ਤੂੰ ਹੀ, ਡੁੱਬਦੇ ਬੇੜੇ ਤਾਰੇ,
ਆਪਣੇ ਭਗਤਾਂ ਦਾ, ਦੇ ਕੇ ਸਾਥ,
ਮਾਤਾ ਤੇਰੀ ਜੋਤ ਮੈਂ, ਜਗਾਵਾਂ ਦਿਨ ਰਾਤ xll

ਉੱਚੇ ਭਵਨਾਂ ਦੀ, ਸ਼ੇਰਾਂ ਵਾਲੀ  ਮਾਤਾ,  
ਤੇਰੇ ਚਰਨਾਂ 'ਚ, ਸਾਰਾ ਜੱਗ ਰਹਿੰਦਾ l
ਨੰਗੇ ਪੈਰੀਂ ਤੇਰੇ, ਦਰਸ਼ਨਾਂ ਨੂੰ ਆਵਾਂ,
ਤੇਰਾ ਮਈਆ, ਰੱਖਾਂ ਮੈਂ ਜਗਰਾਤਾ ll
ਤੇਰਾ, ਮੰਦਿਰ ਹੈ ਰੰਗੀਲਾ,  
ਸਾਰੇ, ਸੁੱਖਾਂ ਦੀ ਹੈ ਲੀਲਾ,
ਵੰਡੇ ਖੁਸ਼ੀਆਂ ਦੀ, ਸਭ ਨੂੰ ਸੌਗਾਤ,
ਮਾਤਾ ਤੇਰੀ ਜੋਤ ਮੈਂ, ਜਗਾਵਾਂ ਦਿਨ ਰਾਤ xll

(ਅੰਬੇ ਮਾਂ ਮੇਰੀਏ, ਦਾਤੀਏ ਨੀ,
ਤੂੰ ਹੈ ਜੱਗ ਦੀ, ਪਾਲਣਹਾਰ
ਫਿਰ ਕਿਓਂ, ਮੋਹ ਮਾਇਆ ਵਿੱਚ ਫੱਸਿਆ,  
ਭਟਕ ਰਿਹਾ, ਸੰਸਾਰ)

ਮਹਾਂਰਾਣੀ ਕਲਿਆਣੀ ਮਾਤਾ, "ਕ੍ਰਿਸ਼ਮਾ ਕੋਈ ਦਿਖਾ ਦੇ"
ਪਾਪੀ ਹੰਕਾਰੀਆਂ ਨੂੰ ਤੂੰ, "ਸਿੱਧੇ ਰਸਤੇ ਪਾ ਦੇ"
ਮਿੱਟ ਜਾਏ, ਨਫਰਤ ਤੇ ਹੰਕਾਰ,
ਹੋਵੇ, ਹਰ ਥਾਂ, ਪਿਆਰ ਹੀ ਪਿਆਰ,
ਮੰਗਾਂ ਏਹੋ ਮੈਂ, ਬੱਸ ਖੈਰਾਤ,
ਮਾਤਾ ਤੇਰੀ ਜੋਤ ਮੈਂ, ਜਗਾਵਾਂ ਦਿਨ ਰਾਤ xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (718 downloads)