ਨੀ ਮੈਂ ਹੱਥ ਵਿਚ ਲੈ ਕੇ ਇੱਕ ਤਾਰਾ

ਨੀ ਮੈਂ ਹੱਥ ਵਿਚ ਲੈ ਕੇ ਇੱਕ ਤਾਰਾ ,
ਨੀ ਚੱਪਾ ਚੱਪਾ ਛਾਣ ਮਾਰਿਆ ।
ਮੈਨੂੰ ਮਿਲਿਆ ਨਾ ਬਾਂਸੁਰੀ ਵਾਲਾ,
ਨੀ ਚੱਪਾ ਚੱਪਾ ਛਾਣ ਮਾਰਿਆ ।
ਨੀ ਮੈਂ ਹੱਥ ਵਿਚ...

ਸ਼ਾਮ ਸ਼ਾਮ ਸ਼ਾਮ ਮੇਰੇ ਗਾਂਵਦੇ ਨੇ ਘੁੰਗਰੂ,
ਰੂਠੇ ਹੋਏ ਸ਼ਾਮ ਨੂੰ ਮਨਾਣ ਮੇਰੇ ਘੁੰਗਰੂ ।
ਕਿੱਥੇ ਛੁੱਪ ਗਿਆ ਪ੍ਰੀਤਮ ਪਿਆਰਾ,
ਨੀ ਚੱਪਾ ਚੱਪਾ ਛਾਣ ਮਾਰਿਆ ॥
ਨੀ ਮੈਂ ਹੱਥ ਵਿਚ...

ਦੇ ਗਿਆ ਦਿਲਾਸਾ ਨਾਲੇ ਚੱਲ ਗਿਆ ਚਾਲ ਨੀ,
ਬੜਾ ਹੀ ਕਠੋਰ ਸਈਓ ਨੰਦ ਜੀ ਦਾ ਲਾਲ ਨੀ ।
ਮੈਨੂੰ ਦੇ ਗਿਆ ਝੂਠਾ ਲਾਰਾ,
ਨੀ ਚੱਪਾ ਚੱਪਾ ਛਾਣ ਮਾਰਿਆ ॥
ਨੀ ਮੈਂ ਹੱਥ ਵਿਚ...

ਨੰਦ ਜੀ ਦੇ ਲਾਲ ਓਏ ਮਦਨ ਗੋਪਾਲ ਓਏ,
ਤੇਰੇ ਬਿਨਾ ਹਾਲ ਮੇਰਾ ਹੋਇਆ ਈ ਬੇਹਾਲ ਓਏ ।
ਕਿਤੇ ਮਿਲੇਗਾ ਤੇ ਹਾਲ ਸੁਨਾਣਾ,
ਨੀ ਚੱਪਾ ਚੱਪਾ ਛਾਣ ਮਾਰਿਆ ॥
ਨੀ ਮੈਂ ਹੱਥ ਵਿਚ...

ਲੁਕਿਆਂ ਏ ਦੱਸ ਕਿੱਥੇ ਬ੍ਰਿਜ ਦਿਆ ਵਾਸੀਆ,
ਤੇਰੇ ਬਿਨਾ ਅੱਖੀਆਂ ਹੋਈਆਂ ਨੇ ਉਦਾਸੀਆਂ ।
ਸੁੰਨਾ ਹੋਇਆ ਤੇਰੇ ਬਿਨ ਜਗ ਸਾਰਾ,
ਨੀ ਚੱਪਾ ਚੱਪਾ ਛਾਣ ਮਾਰਿਆ ॥
ਨੀ ਮੈਂ ਹੱਥ ਵਿਚ...
download bhajan lyrics (1067 downloads)