गुरु जी कलम दवात हाथ तेरे

ਗੁਰੂ ਜੀ ਕਲਮ ਦਵਾਤ ਹੱਥ ਤੇਰੇ
ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ...

1 ਪਹਿਲਾ ਤਾਂ ਲੇਖ ਮੇਰੀ ਅੱਖਾਂ ਦਾ ਲਿਖਿਓ
  ਓ ਗੁਰੂ ਜੀ ਦਰਸ਼ ਕਰਾਂ ਮੈਂ ਹਰ ਵੇਲੇ
  ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ...

2 ਦੂਜਾ ਤਾਂ ਲੇਖ ਮੇਰੇ ਕੰਨਾ ਦਾ ਲਿਖਿਓ
  ਓ ਗੁਰੂ ਜੀ ਸਤਸੰਗ ਸੁਣਾ ਮੈਂ ਹਰ ਵੇਲੇ
  ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ...

3 ਤੀਜਾ ਤਾਂ ਲੇਖ ਮੇਰੀ ਬਾਣੀ ਦਾ ਲਿਖਿਓ
  ਓ ਗੁਰੂ ਜੀ ਨਾਮ ਜਪਾਂ ਮੈਂ ਹਰ ਵੇਲੇ
  ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ...

4 ਚੋਥਾ ਤਾਂ ਲੇਖ ਮੇਰੇ ਹੱਥਾਂ ਦਾ ਲਿਖਿਓ
  ਓ ਗੁਰੂ ਜੀ ਸੇਵਾ ਕਰਾਂ ਮੈਂ ਹਰ ਵੇਲੇ
  ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ...

5 ਪੰਜਵਾਂ ਤਾਂ ਲੇਖ ਮੇਰੇ ਪੈਰਾਂ ਦਾ ਲਿਖਿਓ
  ਓ ਗੁਰੂ ਜੀ ਤੀਰਥ ਕਰਾਂ ਮੈਂ ਹਰ ਵੇਲੇ
  ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ...
download bhajan lyrics (1290 downloads)