मेरी एहो तमन्ना सिद्ध जोगी

मर मीटिया एक सुदाई तेरे मुखड़े ते,
सारे जमाने नु भावे खबर कर दे,
हो जाए तेरे दर ते मेरा कबूल सजदा,
पैदा मेरे सजदे विच ऐना असर कर दे,
हो जावे सफल मेरा दुनिया ते औना जाना,
आपने दिल दी किताब ते मेरा नाभर दे,
हो कुझ देना ना देना भावे कोमल जालंधरी नु,
मेरे मुकदर विच आपनी गुफा दा सफ़र कर दे,


मेरी एहो तमना सिद्ध जोगी,
तेरी गुफा दे दर्शन कर जावा,
मेरी एहो तमना बाबा जी,
तेरी गुफा दे दर्शन कर जावा,
फिर जग ते जी के की लेना,
बस उसे वेले मर जावा,
मेरी  एहो  तमन्ना सिद्ध  जोगी

एह लगी होई मुद्ता तो,
मेरे दिल नु आस एह रेह्न्दी ऐ,
मेरे बिरहो मारे नैना नु ,
दर्शन दी प्यास एह रेह्न्दी ऐ,
कदों अर्ज कबुल जावेगी,
जींद नाम लिख तेरे धर जावा,
मेरी  एहो  तमन्ना सिद्ध  जोगी

लखा बेड़ियाँ दे लंग पुर गये,
इकला बेठ किनारे रोवा मैं,
इस तन दी मैल एह उतरे न,
नाले रोवा नाले धोवा मैं,
ला साबन आपनी रहमत दा,
धो मैल जन्मा दी तर जावा
मेरी  एहो  तमन्ना सिद्ध  जोगी ....


एह हसरत शोंक दीवाने दा,
सिर आऊ तेरे इल्जाम नही,
ऐह वादा मेरा सोखा ऐ,
तेनु हों देना बदनाम नही,
जीवे सचे आशक मरदे ने,
मिशाल इह पैदा कर जावा,
मेरी एहो तमना सिद्ध जोगी,

तेरी चोखट ते मेरी जान निकले,
मेरे दम दा जदों अखीर हॉवे,
अखा सहमने कोमल जालंधरी दे,
पौनाहारी तेरी तस्वीर हॉवे,
तेरी मोहर मेरे ते लग जावे,
हो दुनिया ते अमर जावा,
मेरी  एहो  तमन्ना सिद्ध  जोगी

ਮਰ ਮਿਟਿਆ ਇੱਕ ਸ਼ੁਦਾਈ, ਤੇਰੇ ਮੁੱਖੜੇ ਤੇ,
ਸਾਰੇ ਜ਼ਮਾਨੇ ਨੂੰ ਭਾਵੇਂ, ਖਬਰ ਕਰ ਦੇ l
ਹੋ ਜਾਏ, ਤੇਰੇ ਦਰ ਤੇ ਮੇਰਾ, ਕਬੂਲ ਸੱਜਦਾ,
ਪੈਦਾ ਮੇਰੇ, ਸੱਜਦੇ ਵਿੱਚ ਐਨਾ, ਅਸਰ ਕਰ ਦੇ l
ਹੋ ਜਾਵੇ ਸਫਲ, ਮੇਰਾ ਦੁਨੀਆਂ ਤੇ, ਆਉਣਾ ਜਾਣਾ,
ਆਪਣੇ ਦਿਲ ਦੀ, ਕਿਤਾਬ ਤੇ ਮੇਰਾ, ਨਾਂਅ ਭਰ ਦੇ l
ਹੋ ਕੁਝ, ਦੇਣਾ ਨਾ ਦੇਣਾ, ਭਾਵੇਂ ਕੋਮਲ ਜਲੰਧਰੀ ਨੂੰ,
ਮੇਰੇ ਮੁਕੱਦਰ ਵਿੱਚ, ਆਪਣੀ ਗੁਫ਼ਾ ਦਾ, ਸਫ਼ਰ ਕਰ ਦੇ ll

ਮੇਰੀ ਏਹੋ ਤਮੰਨਾ, ਸਿੱਧ ਜੋਗੀ,
ਤੇਰੀ ਗੁਫਾ ਦੇ ਦਰਸ਼ਨ, ਕਰ ਜਾਵਾਂ l
ਮੇਰੀ ਏਹੋ ਤਮੰਨਾ, ਬਾਬਾ ਜੀ,
ਤੇਰੀ ਗੁਫਾ ਦੇ ਦਰਸ਼ਨ, ਕਰ ਜਾਵਾਂ l
*ਫਿਰ 'ਜੱਗ ਤੇ ਜੀ ਕੇ, ਕੀ ਲੈਣਾ ll,
ਬੱਸ ਓਸੇ ਵੇਲੇ, ਮਰ ਜਾਵਾਂ l
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,


ਇਹ ਲੱਗੀ ਹੋਈ, ਮੁੱਦਤਾਂ ਤੋਂ,
ਮੇਰੇ ਦਿਲ ਨੂੰ ਆਸ ਏਹ, ਰਹਿੰਦੀ ਏ l
ਮੇਰੇ ਬਿਰਹੋਂ ਮਾਰੇ, ਨੈਣਾਂ ਨੂੰ,
ਦਰਸ਼ਨ ਦੀ ਪਿਆਸ ਏਹ, ਰਹਿੰਦੀ ਏ ll
*ਕਦੋਂ 'ਅਰਜ਼ ਕਬੂਲੀ, ਜਾਵੇਗੀ ll,
ਜਿੰਦ ਨਾਂਅ ਲਿੱਖ ਤੇਰੇ, ਧਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਲੱਖਾਂ ਬੇੜੀਆਂ ਦੇ ਲੰਘ, ਪੂਰ ਗਏ,
ਇਕੱਲਾ ਬੈਠ ਕਿਨਾਰੇ, ਰੋਵਾਂ ਮੈਂ l
ਇਸ ਤਨ ਦੀ ਮੈਲ, ਏਹ ਉੱਤਰੇ ਨਾ,
ਨਾਲੇ ਰੋਵਾਂ, ਨਾਲੇ ਧੋਵਾਂ ਮੈਂ ll
*ਲਾ 'ਸਾਬਣ ਆਪਣੀ, ਰਹਿਮਤ ਦਾ ll,
ਧੋ ਮੈਲ ਜਨਮਾਂ ਦੀ, ਤਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਏਹ ਹਸਰਤ ਸ਼ੌਕ, ਦੀਵਾਨੇ ਦਾ,
ਸਿਰ ਆਊ ਤੇਰੇ, ਇਲਜ਼ਾਮ ਨਹੀਂ l
ਏਹ ਵਾਦਾ ਮੇਰਾ, ਸੌਖਾ ਏ,
ਤੈਨੂੰ ਹੋਣ ਦੇਣਾ, ਬਦਨਾਮ ਨਹੀਂ ll
ਜਿਵੇਂ 'ਸੱਚੇ ਆਸ਼ਕ, ਮਰਦੇ ਨੇ ll,
ਮਿਸਾਲ ਏਹ ਪੈਦਾ, ਕਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਤੇਰੀ ਚੌਖਟ ਤੇ ਮੇਰੀ, ਜਾਨ ਨਿਕਲੇ,
ਮੇਰੇ ਦਮ ਦਾ ਜਦੋਂ, ਅਖੀਰ ਹੋਵੇ l
ਅੱਖਾਂ ਸਾਹਮਣੇ ਕੋਮਲ, ਜਲੰਧਰੀ ਦੇ,
ਪੌਣਹਾਰੀ ਤੇਰੀ, ਤਸਵੀਰ ਹੋਵੇ ll
*ਤੇਰੀ 'ਮੋਹਰ ਮੇਰੇ ਤੇ, ਲੱਗ ਜਾਵੇ ll,
ਹੋ ਦੁਨੀਆਂ ਤੇ, ਅਮਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (792 downloads)