ਚੱਲ ਹੋ ਜਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੌਜ

ਚੱਲ ਹੋ ਜਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੌਜ ਨੂੰ
ਦੁਨੀਆਂ ਵਾਲੀ ਮੌਜ ਨੂੰ ਮੋਹ ਮਾਇਆ ਦੇ ਰੋਗ ਨੂੰ
ਚੱਲ ਹੋ ਜਾ ਫਕੀਰ...

ਝੂਠੇ ਸੰਸਾਰ ਦੀਆਂ, ਝੂਠੀਆਂ ਪ੍ਰੀਤਾਂ ਨੇ
ਕੂੜ ਦਾ ਪਸਾਰਾ ਸਭੇ, ਜੱਗ ਦੀਆਂ ਰੀਤਾਂ ਨੇ
ਢੋਇਆ ਨਹੀਓਂ ਜਾਣਾ ਤੈਥੋਂ, ਪਾਪਾ ਵਾਲੇ ਬੋਝ ਨੂੰ
ਚੱਲ ਹੋ ਜਾ ਫਕੀਰ...

ਚੱਕਰ ਚੌਰਾਸੀ ਤੈਨੂੰ, ਕੱਟਣੇ ਹੀ ਪੈਣ ਗੇ
ਪੰਜੇ ਚੋਰ ਸਾਰਾ ਹੀ, ਖਜ਼ਾਨਾ ਲੁੱਟ ਲੈਣਗੇ
ਸਾਂਭ ਕੇ ਤੂੰ ਰੱਖ ਇਹ, ਸੁਆਸਾਂ ਵਾਲੀ ਫੌਜ ਨੂੰ
ਚੱਲ ਹੋ ਜਾ ਫਕੀਰ...

ਝੂਠੀ ਏ ਪ੍ਰੀਤ ਮਨਾ, ਜਗ ਨਾਲੋਂ ਤੋੜ ਲੈ
ਪਿਆਰ ਵਾਲਾ ਨਾਤਾ, ਸੱਚੇ ਰੱਬ ਨਾਲ ਜੋੜ ਲੈ
ਲੱਗ ਜਾਣਾ ਡੇਰਾ, ਸ਼ਮਸ਼ਾਨ ਇੱਕ ਰੋਜ਼ ਨੂੰ
ਚੱਲ ਹੋ ਜਾ ਫਕੀਰ...
download bhajan lyrics (945 downloads)