ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ

ਆ ਲੈ ਮਾਏਂ ਸਾਂਭ ਰਤਨੋ
ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ, ਆ ਲੈ ਮਾਏਂ ਸਾਂਭ ਰਤਨੋ

ਬੋਹੜ ਥੱਲੇ ਬਹਿ ਕੇ ਓ ਮਾਤਾ ਲਿਆ ਨਾਮ ਰੱਬ ਦਾ
ਭਗਤਾਂ ਤੇ ਫੱਕਰਾਂ ਨੂੰ ਏਹੀਓ ਕੰਮ ਫੱਬਦਾ
ਓ ਗੱਲਾਂ ਦੱਸਾਂਗਾ ਪੁਜਾਈ ਨਾਲ ਮੋਟੀਆਂ, ਆ ਲੈ ਮਾਏਂ ਸਾਂਭ ਰਤਨੋ
ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ, ਆ ਲੈ ਮਾਏਂ ਸਾਂਭ ਰਤਨੋ

ਭੁੱਖਾ ਰਹਿ ਕੇ ਮਾਤਾ ਓ ਗਊਆਂ ਤੇਰੀਆ ਮੈਂ ਚਾਰੀਆਂ
ਫੇਰ ਵੀ ਤੂੰ ਮਈਆ ਮੈਨੂ ਬੋਲੀਆਂ ਹੀ ਮਾਰੀਆਂ
ਹੁਣ ਚਾਰਾਂਗਾ ਨਾ ਤੇਰੀਆਂ ਮੈਂ ਝੋਟੀਆ, ਆ ਲੈ ਮਾਏਂ ਸਾਂਭ ਰਤਨੋ
ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ, ਆ ਲੈ ਮਾਏਂ ਸਾਂਭ ਰਤਨੋ

ਫਰਜ਼ ਸੀ ਤੇਰਾ ਜੇਹੜਾ ਦਿਤਾ ਓਹ ਨਿਭਾਈ
ਛੱਡ ਮੇਰਾ ਪੱਲਾ ਓ ਮਾਤਾ ਘਰ ਆਪਣੇ ਜਾਈ
ਓ ਗੱਲਾਂ ਕੀਤੀਆਂ ਤੂੰ ਸਾਡੇ ਨਾਲ ਖੋਟੀਆਂ, ਆ ਲੈ ਮਾਏਂ ਸਾਂਭ ਰਤਨੋ
ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ, ਆ ਲੈ ਮਾਏਂ ਸਾਂਭ ਰਤਨੋ
download bhajan lyrics (1220 downloads)