मैया जी मैं फकीर हो गया

पा के घुंगरू नचा मैं दर तेरे,
मैया जी मैं फकीर हो गया
कनी मुंदरा खुले ने वाल मेरे,
मियाँ जी मैं फ़कीर हो गया,
पा के घुंगरू नचा मैं दर तेरे,

रात दी उडीक नहियो दिन दी वी होश ना,
बस तेनु मिलने दा दिल विच जोश माँ,
तेरे चरना च ला ले ने डेरे,
मियाँ जी मैं फ़कीर हो गया,
पा के घुंगरू नचा मैं दर तेरे,

जेह्नु वी फकीरी रंग चड़ जाये अमिये,
कोई वी न फेर ओहनू रंग भाये अमिये,
दूर चिंता दे होये ने हनेरे,
मियाँ जी मैं फ़कीर हो गया,
पा के घुंगरू नचा मैं दर तेरे,

रमता जोगी पागल फकर कहंदा कोई दीवाना ऐ,
हालत मेरी देख के मेनू कहंदा कोई मस्ताना ऐ,
दिन रात लावा भवना दे फेरे,
मियाँ जी मैं फ़कीर हो गया,
पा के घुंगरू नचा मैं दर तेरे,

किसे दी नही लोड मेनू किसे दी ना चाह ऐ,
दर्शी निमानेया ने मली तेरी राह ऐ,
नजर आवे तू माँ चार चुफेरे,
मियाँ जी मैं फ़कीर हो गया,
पा के घुंगरू नचा मैं दर तेरे,

ਪਾ ਕੇ ਘੁੰਘਰੂ ਨੱਚਾਂ ਮੈਂ ਦਰ ਤੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ ll
ਕੰਨੀ ਮੁੰਦਰਾਂ ll ਖੁੱਲੇ ਨੇ ਵਾਲ ਮੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,

ਰਾਤ ਦੀ ਉਡੀਕ ਨਹੀਓਂ, ਦਿਨ ਦੀ ਵੀ ਹੋਸ਼ ਨਾ
ਬੱਸ ਤੈਨੂੰ ਮਿਲਨੇ ਦਾ, ਦਿਲ ਵਿੱਚ ਜੋਸ਼ ਮਾਂ ll
ਤੇਰੇ ਚਰਨਾਂ ਚ ll ਲਾ ਲਏ ਨੇ ਡੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,

ਜੇਹਨੂੰ ਵੀ ਫ਼ਕੀਰੀ ਰੰਗ, ਚੜ੍ਹ ਜਾਏ ਅੰਮੀਏ
ਕੋਈ ਵੀ ਨਾ ਫੇਰ ਓਹਨੂੰ, ਰੰਗ ਭਾਏ ਅੰਮੀਏ ll
ਦੂਰ ਚਿੰਤਾ ਦੇ ll ਹੋਏ ਨੇ ਹਨੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,

ਰਮਤਾ ਜੋਗੀ ਪਾਗਲ ਫੱਕਰ, ਕਹਿੰਦਾ ਕੋਈ ਦੀਵਾਨਾ ਏ  
ਹਾਲਤ ਮੇਰੀ ਦੇਖ ਕੇ ਮੈਨੂੰ, ਕਹਿੰਦਾ ਕੋਈ ਮਸਤਾਨਾ ਏ ll
ਦਿਨ ਰਾਤ ਲਾਵਾਂ ll ਭਵਨਾਂ ਦੇ ਫੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,

ਕਿਸੇ ਦੀ ਨਹੀਂ ਲੋੜ ਮੈਨੂੰ, ਕਿਸੇ ਦੀ ਨਾ ਚਾਹ ਏ
ਦਰਸ਼ੀ ਨਿਮਾਣਿਆਂ ਨੇ, ਮੱਲ੍ਹੀ ਤੇਰੀ ਰਾਹ ਏ ll
ਨਜ਼ਰ ਆਵੇ ਤੂੰ ll ਮਾਂ ਚਾਰ ਚੁਫੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (984 downloads)