जोगी दे दर ते नचना पैदा

ओह जिहना नाथ ते सुटीयाँ ढोरा,ओ फिकर रहे न ढाका,
नाच नाच के ओह नाथ मनुंदे,भावे लोकी कहन तमाशा,
सादे वाली तेनु नहियो चढ़नी ,भावे खाली करदे ठेके,
तेरे च जोगी नाचदा,संगत सहमने बेठ के देखे,

आवे हो के मोर सवार,ते नचना पेंदा ऐ,
जदों जोगी देवे दीदार,ते नचना पेंदा ऐ,
हो नचना पेंदा ऐ,नचना पेंदा नाथ दी खातिर नचना पेंदा,
हो जचना पेंदा ऐ जचना पेंदा,जोगी दे लाई जचना पेंदा,
जदों जोगी देवे दीदार,ते नचना पेंदा ऐ,

सिद्ध  नाथ  दी महिमा नु टी,जाने दुनियां सारी,
कख तो लाख करने नु,पल न लौंदे पौनाहारी,
विगड़े देवे देख सवार,ते नचना पेंदा ऐ,
जदो जोगी देवे दीदार.......

रत्नों दे बालक दा लगदा,रूप बड़ा ही सोहना,
सब नु खुशियाँ ही खुशियाँ देवे,जोगी कट देंदा ऐ रोना,
ज़िन्दगी विच भरे बहार, ते नचना पेंदा ऐ,
जदो जोगी देवे दीदार.......

ओ बुले शाह दे वंगु नाचियाँ ,दीपक गुन्गुरु पा के,
बिंदा रोपड़ वाला नाच्दा जग दी होश भुला के,
जदों देवे काज संवार,ते नचना पेंदा ऐ,
जदो जोगी देवे दीदार.......


ਉਹ ਜਿਹਨਾਂ ਨਾਥ ਤੇ ਸੁੱਟੀਆਂ ਡੋਰਾਂ, ਓ ਫਿਕਰ ਰਹੇ ਨਾ ਫਾਕਾ
ਨੱਚ ਨੱਚ ਕੇ ਉਹ ਨਾਥ ਮਨਾਉਂਦੇ, ਭਾਵੇਂ ਲੋਕੀ ਕਹਿਣ ਤਮਾਸ਼ਾ
ਸਾਡੇ ਵਾਲੀ ਤੈਨੂੰ ਨਹੀਓਂ ਚੜ੍ਹਨੀ, ਭਾਵੇ ਖਾਲੀ ਕਰਦੇ ਠੇਕੇ
ਤੇਰੇ ਚ ਜੋਗੀ ਨੱਚਦਾ, ਸੰਗਤ ਸਾਹਮਣੇ ਬੈਠ ਕੇ ਦੇਖੇ


ਆਵੇ ਹੋ ਕੇ ਮੋਰ ਸਵਾਰ, ਤੇ ਨੱਚਣਾ ਪੈਂਦਾ ਏ ॥
ਜਦੋਂ ਜੋਗੀ ਦੇਵੇ ਦੀਦਾਰ, ਤੇ ਨੱਚਣਾ ਪੈਂਦਾ ਏ ॥
ਹੋ ਨੱਚਣਾ ਪੈਂਦਾ ਏ, ਨੱਚਣਾ ਪੈਂਦਾ, ਨਾਥ ਦੀ ਖਾਤਿਰ ਨੱਚਣਾ ਪੈਂਦਾ
ਹੋ ਜੱਚਣਾ ਪੈਂਦਾ ਏ ਜੱਚਣਾ ਪੈਂਦਾ, ਜੋਗੀ ਦੇ ਲਈ ਜੱਚਣਾ ਪੈਂਦਾ
ਜਦੋਂ ਜੋਗੀ ਦੇਵੇ ਦੀਦਾਰ, ਤੇ ਨੱਚਣਾ ਪੈਂਦਾ ਏ ॥

ਸਿੱਧ ਨਾਥ ਦੀ ਮਹਿਮਾ ਨੂੰ ਤਾਂ, ਜਾਣੇ ਦੁਨੀਆਂ ਸਾਰੀ,
ਕੱਖ ਤੋਂ ਲੱਖ ਕਰਨੇ ਨੂੰ, ਪਲ ਨਾ ਲਾਉਂਦੇ ਪੌਣਹਾਰੀ॥
ਵਿਗੜੇ ਦੇਵੇ ਲੇਖ ਸੰਵਾਰ, ਤੇ ਨੱਚਣਾ ਪੈਂਦਾ ਏ
ਜਦੋਂ ਜੋਗੀ ਦੇਵੇ ਦੀਦਾਰ................

ਰਤਨੋ ਦੇ ਬਾਲਕ ਦਾ ਲਗਦਾ, ਰੂਪ ਬੜਾ ਹੀ ਸੋਹਣਾ,
ਸਭ ਨੂੰ ਖੁਸ਼ੀਆਂ ਹੀ ਖੁਸ਼ੀਆਂ ਦੇਵੇ, ਜੋਗੀ ਕੱਟ ਦੇਂਦਾ ਏ ਰੋਣਾ ॥
ਜਿੰਦਗੀ ਵਿਚ ਭਰੇ ਬਹਾਰ, ਤੇ ਨੱਚਣਾ ਪੈਂਦਾ ਏ,
ਜਦੋਂ ਜੋਗੀ ਦੇਵੇ ਦੀਦਾਰ.....

ਓ ਬੁੱਲੇ ਸ਼ਾਹ ਦੇ ਵਾਂਗੂ ਨੱਚਿਆ, ਦੀਪਕ ਘੁੰਘਰੂ ਪਾ ਕੇ,
ਬਿੰਦਾ ਰੋਪੜ ਵਾਲਾ ਨੱਚਦਾ ਜੱਗ ਦੀ ਹੋਸ਼ ਭੁਲਾ ਕੇ,
ਜਦੋਂ ਦੇਵੇ ਕਾਜ਼ ਸੰਵਾਰ, ਤੇ ਨੱਚਣਾ ਪੈਂਦਾ ਏ
ਜਦੋਂ ਜੋਗੀ ਦੇਵੇ ਦੀਦਾਰ.....

download bhajan lyrics (834 downloads)