ਗੌਰਾਂ ਦਾ ਲਾੜ੍ਹਾ

ਡੰਮਰੂ ਢੋਲ ਨਗਾੜੇ ਵੱਜਦੇ, ਖੁਸ਼ੀਆਂ ਦੇ ਵਿੱਚ ਬੱਦਲ ਗੱਜਦੇ
ਉਹ ਦੇਖੋ ਨੀ ਪੈਂਦਾ ਏ, ਸਾਧਾਂ ਦਾ ਤਾੜੀ ਤਾੜ੍ਹਾ, ਨੀ ਗੌਰਾਂ ਦਾ ਲਾੜ੍ਹਾ,
ਬੱਲੇ ਨੀ ਗੌਰਾਂ ਦਾ ਲਾੜ੍ਹਾ, ਛਾਵਾਂ ਨੀ ਗੌਰਾਂ ਦਾ ਲਾੜ੍ਹਾ,
ਗਿੱਠ ਗਿੱਠ ਲਮਕੇ ਦਾੜ੍ਹਾ ਨੀ ਪਰ, ਫੇਰ ਵੀ ਲੱਗੇ ਪਿਆਰਾ ਨੀ, ਗੌਰਾਂ ਦਾ ਲਾੜ੍ਹਾ,
ਬੱਲੇ ਨੀ ਗੌਰਾਂ ਦਾ ਲਾੜ੍ਹਾ, ਛਾਵਾਂ ਨੀ ਗੌਰਾਂ ਦਾ ਲਾੜ੍ਹਾ,

ਲਾੜੇ ਲਿਆਉਂਦੇ ਰੱਥ ਗੱਡੀਆਂ ਕੋਈ, ਘੋੜੀ ਚੜ੍ਹਕੇ ਆਵੇ
ਸੋਹਣੇ ਸੋਹਣੇ ਜੰਝੀ ਆਪਣੀ,ਜਨ੍ਹ ਦੇ ਵਿਚ ਲਿਆਵੇ
ਪਰ ਮੈਂ ਦੇਖਿਆ ਪਹਿਲੀ ਵਾਰੀ,
ਬੈਲ ਤੇ ਚੜ੍ਹਿਆ ਲਾੜ੍ਹਾ ਨੀ ਗੌਰਾਂ ਦਾ ਲਾੜ੍ਹਾ
ਬੱਲੇ ਨੀ ਗੌਰਾਂ ਦਾ ਲਾੜ੍ਹਾ, ਛਾਵਾਂ ਨੀ ਗੌਰਾਂ ਦਾ ਲਾੜ੍ਹਾ,
ਗਿੱਠ ਗਿੱਠ ਲਮਕੇ ਦਾੜ੍ਹਾ ਨੀ...

ਮੁਖ ਤੇ ਲਾਲੀ ਚਮਕਾਂ ਮਾਰੇ, ਤੇੜ੍ਹ ਲੰਗੋਟਾ ਲਾਇਆ
ਸਿਵਿਆਂ ਦੀ ਬੱਸ ਰਾਖ ਮੱਥੇ ਤੇ, ਲਾੜ੍ਹਾ ਮਲ੍ਹ ਕੇ ਲਿਆਇਆ
ਉਹ ਵੇਖੋ ਨੀ ਲਾਈ ਜਾਂਦਾ,
ਲਾੜ੍ਹਾ ਭੰਗ ਦਾ ਹਾੜ੍ਹਾ ਨੀ, ਗੌਰਾਂ ਦਾ ਲਾੜ੍ਹਾ
ਬੱਲੇ ਨੀ ਗੌਰਾਂ ਦਾ ਲਾੜ੍ਹਾ,ਛਾਵਾਂ ਨੀ ਗੌਰਾਂ ਦਾ ਲਾੜ੍ਹਾ,
ਗਿੱਠ ਗਿੱਠ ਲਮਕੇ ਦਾੜ੍ਹਾ ਨੀ...

ਭੰਗ ਧਤੂਰਾ ਪੀ ਪੀ ਕੇ, ਸੂਹਟੇ ਤੇ ਸੂਹਟਾ ਲਾਉਂਦੇ
ਭੂਤ ਪ੍ਰੇਤ ਵੀ ਸਾਧੂਆਂ ਦੇ ਨਾਲ, ਨੱਚਦੇ ਟੱਪਦੇ ਗਾਉਂਦੇ
ਬਾਘੀਓ ਵਾਲੇ ਭਗਤਾ ਅੱਜ ਕੋਈ,
ਪਊਗਾ ਨਵਾਂ ਪੁਆੜਾ ਨੀ ਗੌਰਾਂ ਦਾ ਲਾੜ੍ਹਾ
ਬੱਲੇ ਨੀ ਗੌਰਾਂ ਦਾ ਲਾੜ੍ਹਾ,ਛਾਵਾਂ ਨੀ ਗੌਰਾਂ ਦਾ ਲਾੜ੍ਹਾ,
ਗਿੱਠ ਗਿੱਠ ਲਮਕੇ ਦਾੜ੍ਹਾ ਨੀ...
श्रेणी
download bhajan lyrics (1005 downloads)