ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ

ਸਭਨਾ ਦੇ ਕਾਜ਼ ਸਵਾਰੇ ਦੁਖੀਆਂ ਦੇ ਕਸ਼ਟ ਨਿਵਾਰੇ,
ਇਹਨੂੰ ਕਹਿੰਦੇ ਸ਼ੇਰਾਂ ਵਾਲੀ ਮੇਰੀ ਹੈ ਮਾਤਾ,
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ ।
ਅੱਜ ਹੈ ਜਗਰਾਤਾ...
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ...

ਜਦ ਮਾਂ ਸਭਨਾ ਦੇ ਨੇੜੇ, ਫਿਰ ਮੁੱਕ ਗਏ ਝਗੜੇ ਝੇੜੇ ।
ਅੱਜ ਭਵਨਾਂ ਤੇ ਰੰਗ ਬਰਸੇ, ਖੁਸ਼ੀਆਂ ਖੁਸ਼ੀਆਂ ਹਰ ਘਰ ਮੇਂ ।
ਅੱਜ ਰਹਿਮਤਾਂ ਭਰਿਆਂ ਮੀਂਹ ਹੈ ਮਾਂ ਨੇ ਬਰਸਾਤਾ ॥
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ...

ਮਾਂ ਜਗਰਾਤੇ ਵਿਚ ਆਈ. ਜਯੋਤੀ ਹੋਈ ਦੂਣ ਸਵਾਈ ।
ਮਾਂ ਪੂਰੀਆਂ ਆਸਾਂ ਕਰਦੀ, ਬੱਚਿਆਂ ਦੇ ਦੁੱਖੜੇ ਹਰਦੀ ।
ਜਰਾ ਮਾਂ ਨਾਲ ਜੋੜ ਕੇ ਵੇਖੋ ਮਾਂ ਪੁੱਤ ਦਾ ਨਾਤਾ ॥
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ...

ਤੁਸੀਂ ਜੈ ਜੈਕਾਰ ਬੁਲਾਓ, ਤੇ ਨਾਲ ‘ਸਲੀਮ’ ਦੇ ਗਾਓ ।
ਦੱਬ ਦੱਬ ਕੇ ਵਜਾਓ ਤਾੜੀ, ਭਗਤੀ ਦੇ ਬਣ ਜਾਓ ਆੜੀ ।
ਮਾਂ ਸੁਖਾਂ ਵਾਲਾ ਤੁਹਾਡਾ ਖੋਲੇਗੀ ਖਾਤਾ ॥
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ...
download bhajan lyrics (1018 downloads)