ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ

ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ

ਚੇਤ ਮਹੀਨੇ ਵਿਚ, ਦਰ ਤੇਰੇ ਜੋਗੀਆ,
ਆਉਂਦੀਆਂ ਨੇ ਸੰਗਤਾਂ, ਲਗਦੀਆਂ ਰੌਣਕਾਂ ।
ਝੁਕੇ ਦਰ ਸਾਰਾ ਸੰਸਾਰ ਪੌਣਹਾਰੀਆ,
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥

ਰੋਟ ਪ੍ਰਸ਼ਾਦ ਲੋਕੀਂ, ਦਰ ਤੇ ਚੜ੍ਹਾਂਵਦੇ,
ਲਾਲ ਲਾਲ ਝੰਡੇ ਤੈਨੂੰ, ਬੱਕਰੇ ਚੜ੍ਹਾਂਵਦੇ ।
ਚੜ੍ਹਾਂਦੇ ਨੇ ਫੁੱਲਾਂ ਦੇ ਵੀ ਹਾਰ ਪੌਣਹਾਰੀਆ,
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥

ਨੱਚ ਨੱਚ ਸੰਗਤਾਂ, ਭੇਟਾਂ ਤੇਰੀ ਗਾਉਂਦੀਆਂ,
ਕਰਦੀ ਉਡੀਕ ਤੇਰੀ, ਜੈ ਜੈਕਾਰੇ ਲਾਉਂਦੀਆਂ ।
ਹੁੰਦੀ ਚੁਫੇਰੇ ਜੈ ਜੈਕਾਰ ਪੌਣਹਾਰੀਆ,
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥

ਭਗਤਾਂ ਦੇ ਸੰਗ ਸੰਗ, ਮੈਂ ਵੀ ਦਰ ਆ ਗਿਆ,
ਚਰਨਾਂ ਚ ਤੇਰੇ ਬਾਬਾ, ਸੀਸ ਝੁਕਾ ਲਿਆ ।
‘ਰਾਣੇ’ ਦਾ ਵੀ  ਕਰ ਬੇੜਾ ਪਾਰ ਪੌਣਹਾਰੀਆ,
ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥
download bhajan lyrics (1052 downloads)