ਓਹ ਤਾ ਕਦੇ ਨਾ ਡੁਬਦੇ ਜੀ ਜੇਹੜੇ ਸ਼ੇਰਾਂ ਵਾਲੀ ਨੇ ਤਾਰੇ

ਓਹ ਤਾ ਕਦੇ ਨਾ ਡੁਬਦੇ ਜੀ, ਜੇਹੜੇ ਸ਼ੇਰਾਂ ਵਾਲੀ ਨੇ ਤਾਰੇ
ਮਾਂ ਚਿੰਤਾਪੁਰਨੀ ਨੂੰ ,ਤਾਹੀਓਂ ਮੰਨਦੀਆ ਕੁੰਟਾ ਚਾਰੇ
ਓਹ ਤਾ ਕਦੇ ਨਾ ਡੁਬਦੇ ਜੀ, ਜੇਹੜੇ ਸ਼ੇਰਾਂ ਵਾਲੀ ਨੇ ਤਾਰੇ

ਜਦ ਮੇਹਰਾਂ ਵਿਚ ਆਉਂਦੀ ਮਈਆ,
ਕੱਖੋਂ ਲੱਖ ਬਣਾਉਦੀ ਮਈਆ ।
ਮੇਰੀ ਮਾਂ ਦਿਆ ਮੰਦਿਰਾਂ ਤੇ, ਮੇਲੇ ਲਗਦੇ ਸਦਾ ਹੀ ਭਾਰੇ,
ਓਹ ਤਾ ਕਦੇ ਨਾ ਡੁਬਦੇ ਜੀ, ਜੇਹੜੇ ਸ਼ੇਰਾਂ ਵਾਲੀ ਨੇ ਤਾਰੇ ॥

ਜੇਹੜੇ ਮਾਂ ਦੀ ਜ੍ਯੋਤ ਜਗਾਉਂਦੇ,
ਮੂਹੋਂ ਮੰਗੀਆ ਮੁਰਾਦਾਂ ਪਾਉਂਦੇ ।
ਮਾਂ ਜਵਾਲਾ ਦੇਵੀ ਨੇ ,ਲੱਖਾਂ ਭਗਤਾਂ ਦੇ ਕਾਜ਼ ਸਵਾਰੇ,
ਓਹ ਤਾ ਕਦੇ ਨਾ ਡੁਬਦੇ ਜੀ, ਜੇਹੜੇ ਸ਼ੇਰਾਂ ਵਾਲੀ ਨੇ ਤਾਰੇ ॥

ਅੱਜ ਸਾਡੇ ਘਰ ਆਉਣਾ ਮਾਂ ਨੇ,
ਸੰਗਤਾਂ ਨੂੰ ਦਰਸ਼ ਦਿਖਾਉਣਾ ਮਾਂ ਨੇ।
ਸੋਹਨੀ ਪਿੰਡ ਪੱਟੀ ਦਾ, ਜਾਵੇ ਸ਼ਕਤੀ ਤੋ ਬਲਿਹਾਰੇ,
ਓਹ ਤਾ ਕਦੇ ਨਾ ਡੁਬਦੇ ਜੀ, ਜੇਹੜੇ ਸ਼ੇਰਾਂ ਵਾਲੀ ਨੇ ਤਾਰੇ ॥
ਮਾਂ ਚਿੰਤਾਪੁਰਨੀ ਨੂੰ, ਤਾਹੀਓਂ ਮੰਨਦੀਆ ਕੁੰਟਾ ਚਾਰੇ,
ਓਹ ਤਾ ਕਦੇ ਨਾ ਡੁਬਦੇ ਜੀ, ਜੇਹੜੇ ਸ਼ੇਰਾਂ ਵਾਲੀ ਨੇ ਤਾਰੇ ।
download bhajan lyrics (1195 downloads)